ਸੁਖਦੇਵ ਸਿੰਘ ਬੱਬਰ ਦੇ ਨਾਂ
ਵੇਖਾਂ ਅਣਖ ਲਈ ਖੋਲਦਾ ਖੂਨ ਤੇਰਾ
ਜਾਂ ਫਿਰ ਕੌਮ ਦੇ ਹਰਨ ਹੋਏ ਚੀਰ ਵੇਖਾਂ
ਤੇਰੀਆਂ ਅੱਖਾਂ ’ਚੋਂ ਕੌਮ ਦਾ ਦਰਦ ਦੀਂਹਦਾ
ਲੱਗੀ ਸਾਹਮਣੇ ਜਦੋਂ ਤਸਵੀਰ ਵੇਖਾਂ
ਮੇਰੇ ਕੌਮੀ ਸੰਘਰਸ਼ ਦੇ ਹੀਰਿਆ ਓਏ
ਤੇਰੀ ਕਰਨੀ ਨੂੰ ਅੱਜ ਸਲਾਮ ਕਰਦਾਂ
ਜਿੰਦੜੀ ਸਿੱਖ ਸੰਘਰਸ਼ ਦੇ ਤੂੰ ਨਾਮ ਕੀਤੀ
ਹੰਝੂ ਲਫ਼ਜਾਂ ਦੇ ਮੈਂ ਤੇਰੇ ਨਾਮ ਕਰਦਾਂ
ਵੈਖਾਂ ਸੀਸ ਤੇ ਸਜਾਈ ਤੇਰੇ ਪੱਗ ਸੋਹਣੀ
ਜਾਂ ਫਿਰ ਗਾਤਰੇ ਪਾਈ ਸ਼ਮਸ਼ੀਰ ਵੇਖਾਂ
ਤੇਰੀਆਂ ਅੱਖਾਂ ’ਚੋਂ ਕੌਮ ਦਾ ਦਰਦ ਦੀਂਹਦਾ
ਲੱਗੀ ਸਾਹਮਣੇ ਜਦੋਂ ਤਸਵੀਰ ਵੇਖਾਂ
ਸਭ ਕੈਟਾਂ ਤੇ ਮੁਖ਼ਬਰਾਂ ਨੂੰ ਮਾਤ ਪਾ ਗਈ
ਐਸੀ ਰੂਪੋਸ਼ੀ ਦੀ ਅਪਣਾਈ ਤੂੰ ਯੁੱਧਨੀਤੀ
ਬੱਬਰ ਬੁੱਕਲ ’ਚ ਬੈਠਾ ਪਰ ਲੱਭਿਆ ਨਾ
ਕੈਸੀ ਸ਼ੇਰਾ ਬਣਾਈ ਤੂੰ ਯੁੱਧਨੀਤੀ
ਵੇਖਾਂ ਗੁਰੀਲਾ ਜਰਨੈਲ ਦੇ ਰੂਪ ਦੇ ਵਿੱਚ
ਜਾਂ ਫਿਰ ਚਿਹਰੇ ’ਚੋਂ ਝਲਕਦਾ ਫ਼ਕੀਰ ਵੇਖਾਂ
ਤੇਰੀਆਂ ਅੱਖਾਂ ’ਚੋਂ ਕੌਮ ਦਾ ਦਰਦ ਦੀਂਹਦਾ
ਲੱਗੀ ਸਾਹਮਣੇ ਜਦੋਂ ਤਸਵੀਰ ਵੇਖਾਂ
ਰਾਜ ਕਰਦੈਂ ਤੂੰ ਸਾਡਿਆਂ ਦਿਲਾਂ ਉਤੇ
ਬੱਸ਼ੱਕ ਝੁੱਲਿਆ ਨਹੀਂ ਕੇਸਰੀ ਨਿਸ਼ਾਨ ਸ਼ੇਰਾ
ਆਨ ਕੌਮ ਦੀ, ਮਾਣ ਤੂੰ ਬੱਬਰਾਂ ਦਾ
ਪੰਥ ਦਰਦੀਆਂ ਦੀ ਤੂੰ ਜਿੰਦ ਜਾਨ ਸ਼ੇਰਾ
ਵੇਖਾਂ ਗਿੱਦੜਾਂ ’ਚ ਘਿਰੀ ਹੋਈ ਲਾਸ਼ ਤੇਰੀ
ਜਾਂ ਫਿਰ ਆਈ ਵਿਆਹੁਣ ਜੋ ਤੈਨੂੰ ਮੌਤ ਹੀਰ ਵੇਖਾਂ
ਤੇਰੀਆਂ ਅੱਖਾਂ ’ਚੋਂ ਕੌਮ ਦਾ ਦਰਦ ਦੀਂਹਦਾ
ਲੱਗੀ ਸਾਹਮਣੇ ਜਦੋਂ ਤਸਵੀਰ ਵੇਖਾਂ
|