Library

Karja: Sukha - Jinda

Bibi Nirmaljit Kaur

ਕਰਜਾ

ਮਾਰੀ ਸੁੱਖੇ ਨੇ ਜਿੰਦੇ ਨੂੰ ਆਵਾਜ ਕਹਿੰਦਾ, ਚੱਲ ਵੀਰਨਾ ਪੰਧ ਮੁਕਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।
ਬਾਜਾਂ ਵਾਲੇ ਨੇ ਅੰਮ੍ਰਿਤ ਦੀ ਪਾਹੁਲ ਪੀ ਕੇ, ਕਿੰਨੀਆਂ ਕਿਸ਼ਤਾਂ ਵਿਚ ਕਰਜ ਉਤਾਰਿਆ ਸੀ ।
ਪਾ ਕੇ ਨੀਹਾਂ ‘ਚ ਜਿਗਰ ਦਾ ਖੂਨ ਆਪਣਾ, ਉਹਨਾਂ ਸਿੱਖੀ ਦਾ ਮਹਿਲ ਉਸਾਰਿਆ ਸੀ ।
ਚਲੋ ਆਪਾਂ ਵੀ ਅੱਜ ਉਸ ਮਹਿਲ ਅੱਗੇ, ਬੂਟਾ ਇਕ ਤੇ ਸ਼ਹੀਦੀ ਦਾ ਲਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਰੱਖੀਂ ਨਿਗਾਹ ‘ਚ ਢੱਠੇ ਅਕਾਲ ਤਾਈਂ, ਵੈਰੀ ਆਏ ਸੀ ਜਦੋਂ ਮਾਰੋ-ਮਾਰ ਕਰਦੇ ।
ਦੁੱਧ ਚੁੰਘਦੇ ਬਾਲਾਂ ਨੂੰ ਬਖਸ਼ਿਆ ਨਾ, ਗੋਲੀ ਕਿਵੇਂ ਸੀ ਜਿਗਰ ‘ਚੋਂ ਪਾਰ ਕਰਦੇ ।
ਉਹਨਾਂ ਮਾਵਾਂ ਦੀਆਂ ਤਪਦੀਆਂ ਛਾਤੀਆਂ ਤੇ, ਠੰਡਕ ਆਪਣੇ ਖੂਨ ਨਾਲ ਪਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਦਿਲ ਪਿਆ ਤੜਫਦਾ ਦਿੱਲੀ ਦਿਆਂ ਦੰਗਿਆਂ ਤੋਂ, ਪਾ ਕੇ ਟਾਇਰ ਜੋ ਜਿਊਂਦੇ ਸਾੜ ਦਿੱਤੇ ।
ਜਿਹੜੇ ਕਾਤਿਲ ਨੇ ਉਹਨਾਂ ਵੀਰਨਾ ਦੇ, ਲੱਭਣੇ ਪੈਣੇ ਉਹ ਰਹਿੰਦੇ ਕਰਾੜ ਕਿੱਥੇ ।
ਚੁਣ-ਚੁਣ ਕੇ ਉਹਨਾਂ ਕਾਤਿਲਾਂ ਦੇ, ਭਾਜੀ ਮੋੜ ਕੇ ਨਿਉਂਦੇ ਪਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਅੱਗੋਂ ਜਿੰਦੇ ਨੇ ਕਿਹਾ ਕਿ ਚੱਲ ਵੀਰਾ, ਬੜਾ ਬੋਝ ਏ ਮੇਰੀ ਵੀ ਆਤਮਾ ਤੇ ।
ਪਿੱਛੇ ਮੁੜ ਕੇ ਨਾ ਵੇਖੀਂ ਹੁਣ ਪਿੰਡ ਕਿੱਥੇ, ਸਭ ਛੱਡਦੇ ਉਸ ਪ੍ਰਮਾਤਮਾ ਤੇ ।
ਲੈ ਕੇ ਟਿਕਟ ਦਸ਼ਮੇਸ਼ ਦੀ ਲਾਟਰੀ ਦੀ, ਚੱਲ ਆਪਾਂ ਵੀ ਕਿਸਮਤ ਅਜਮਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਦੇਖਾਂ ਜਦੋਂ ਵੀ ਨਹਿਰ ਦੇ ਪੁਲਾਂ ਤਾਈਂ, ਲਾਸ਼ਾਂ ਰੁੜਦੀਆਂ ਕਈ ਨਜਰ ਆ ਜਾਵਣ ।
ਜਿਨ੍ਹਾਂ ਇੱਜਤਾਂ ਲੁਟਾ ਜਿੰਦ ਦੇ ਦਿੱਤੀ, ਸਾਹਵੇਂ ਖੜ ਕੇ ਉਹ ਦਿਲ ਤੜਫਾ ਜਾਵਣ ।
ਲਾਹਨਤ ਪਾ ਕੇ ਜੋ ਸੁਫਨੇ ‘ਚ ਮੰਗਦੀਆਂ ਨੇ, ਚੱਲ ਰੱਖੜੀ ਦਾ ਹਿਸਾਬ ਮੁਕਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਬਣਿਆ ਜੱਗ ਦਾ ਇਹੀ ਦਸਤੂਰ ਆਇਆ, ਕਰਜਾ ਕੌਮ ਦਾ ਸੂਰਮੇ ਹੀ ਲਾਹਵਦੇਂ ਨੇ ।
ਮਿਲੇ ਆਜਾਦੀ ਕਦੇ ਨਾ ਕੱਤ ਚਰਖਾ, ਯੋਧੇ ਸਿਰ ਤੇ ਆਜਾਦੀ ਵਿਆਂਵਦੇਂ ਨੇ ।
ਕਰਜਾ ਚੜ ਗਿਆ ਅੱਜ ਫਿਰ ਕੌਮ ਉਤੇ, ਕਿਸ਼ਤ ਆਪਣੇ ਹਿੱਸੇ ਦੀ ਲਾਹ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਦਿੱਤਾ ਹੁਕਮ ਜਿਸ ਤਖਤ ਨੂੰ ਢਾਹੁਣ ਦੇ ਲਈ,
ਸਾਜੀ ਸੀ ਜੋ ਪਿਤਾ ਦਸਮੇਸ਼ ਜੀ ਨੇ, ਉਸ ਕੌਮ ਦਾ ਖੁਰਾ ਮਿਟਾਉਣ ਦੇ ਲਈ,
ਚੱਲ ਵੀਰਨਾ ਪੂਨੇ ਦਾ ਰਾਹ ਫੜ ਲੈ, ਸੋਧਾ ਵੈਦਿਆ ਦੇ ਤਾਈਂ ਸਮਝਾ ਆਈਏ ।
ਪਾਪੀ ਵੈਰੀਆਂ ਤਾਈਂ ਸਮਝਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਪਾ ਗਲਵਕੜੀ ਮਿਲੇ ਫੇਰ ਵੀਰ ਦੋਨੋਂ, ਜਿਹੜੇ ਤੁਰੇ ਸੀ ਮੌਤ ਵਿਆਉਣ ਦੇ ਲਈ ।
ਬੜਾ ਨੂਰ ਸੀ ਉਹਨਾਂ ਦੇ ਮੁਖੜਿਆਂ ਤੇ, ਦਿਲਾਂ ‘ਚ ਚਾਅ ਸੀ ਸ਼ਹਾਦਤਾਂ ਪਾਉਣ ਦੇ ਲਈ ।
ਦਾਖਲਾ ਲਿਆ ਦਸਮੇਸ਼ ਦੇ ਸਕੂਲ ਅੰਦਰ, ਨਾਲ ਹੌਸਲੇ ਪਰਚਾ ਵੀ ਪਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

ਉਏ ਉਠੋ ਵੀਰਨੋ ਨੀਂਦ ਤੋਂ ਸੁਤਿਓ ਵੇ, ਗਿੱਦੜ ਵੜੇ ਨੇ ਘਰਾਂ ਵਿੱਚ ਆ ਥੋਡੇ ।
ਇਹ ਜੋ ਹੱਥ ਦਸਤਾਰਾਂ ਤੱਕ ਆ ਗਏ ਨੇ, ਗਾਟੇ ਮੋਢਿਓ ਦੇਣਗੇ ਲਾਹ ਥੋਡੇ ।
ਉਏ ਕਰੂ ਸਮਾਂ ਨਾ ਕਦੇ ਉਡੀਕ ਤੁਹਾਡੀ, ਉਏ ਚਲੋ ਆਪਾਂ ਵੀ ਭੁੱਲ ਬਖਸ਼ਾ ਆਈਏ ।
ਜਿੰਦਾ ਅਜੇ ਵੀ ਪੁੱਤ ਦਸਮੇਸ਼ ਦੇ ਨੇ, ਉਹ ਪਾਪਣ ਦਿੱਲੀ ਤਾਈਂ ਸਮਝਾ ਆਈਏ ।
ਚੜ੍ਹੇ ਸੀ ਚੁਰਾਸੀ ਵਿਚ ਜੋ ਸਿਰ ਸਾਡੇ, ਚੱਲ ਰਲ ਕੇ ਉਹ ਕਰਜੇ ਲਾਹ ਆਈਏ ।

(August 31st marks the 14th anniversary of Shaheedi of Bhai Sukhdev Singh Ji and Bhai Harjinder Singh Ji)

Home | Human Rights | Library | Gallery | Audio | Videos | Downloads | Disclaimer | Contact Us